हिमाचल में के.एम. एस. एग्रीकल्चर विभाग के अंतिम वर्ष के विद्यार्थियों ने अपनी ट्रेनिंग लगाई- प्रिं. डॉ. शबनम कौर
आई. के. गुजराल पंजाब टेक्निकल यूनिवर्सिटी के बीबी अमर कौर जी एजुकेशनल सोसायटी की तरफ से स्थापित के. एम. एस. कॉलेज ऑफ आई. टी. एंड मैनेजमेंट चौ. बंता सिंह कालोनी दसुआ के एम. एस. रंधावा एग्रीकल्चर विभाग के अंतिम वर्ष के विद्यार्थियों ने यूनिवर्सिटी के दिशनिर्देशों अनुसार अपनी तीन हफ्तों की ट्रेनिंग खान मशरूम फार्म और ट्रेनिंग सेंटर, नंगल सलांगरी उना हिमाचल प्रदेश में लगाई। प्रिंसिपल डॉ. शबनम कौर ने बताया की कॉलेज में जो बी.एस. सी. एग्रीकल्चर (चार वर्षों) की डिग्री साल 2015-16 में शुरू की गई उसका यह दूसरा पास आउट बेच है। पिछले साल के पास आउट सारे विद्यार्थियों की प्लेसमेंट हो गई है। इस ट्रेनिंग दौरान विद्यार्थियों ने हाइड्रोपोनिक खेती (आधुनिक खेती) जिस में शिमला मिर्च(कैप्सिकम) की अलग – अलग किस्मों जैसे की हरी, लाल और पीली किस्म की आधुनिक तरीके के साथ की जाने वाली खेती की जानकारी और मशरूम की अलग- अलग किस्मों की खेती की जानकारी और ट्रेनिंग 15 फरवरी 2020 से 06 मार्च 2020 तक लगी। यह सारी जानकारी और ट्रेनिंग, ट्रेनिंग सेंटर के सी. ई. ओ. डॉ. यूसुफ खान ने दी। इस ट्रेनिंग का विद्यार्थियों को अपने भविष्य को बेहतर बनाने में काफी फायदा मिलेगा। इन विद्यार्थियों को चेयरमैन चौ. कुमार सैनी और डॉयरेक्टर मानव सैनी जी की तरफ से ट्रेनिंग सर्टिफिकेट दिए गए। इस मौके पर ओरो के अलावा एच.ओ.डी. राजेश कुमार, अंजली गोलडी, सुमन कुमार, गुरिंदरजीत कौर, रणवीर सिंह, संदीप कौर, हरमनदीप कौर, रजनी, गुरप्रीत कौर और मनिंदर सिंह आदि हाजिर थे।
ਹਿਮਾਚਲ ਵਿਖੇ ਕੇ. ਐਮ. ਐੱਸ. ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੀ ਟ੍ਰੇਨਿੰਗ ਲਗਾਈ- ਪ੍ਰਿੰ. ਡਾ. ਸ਼ਬਨਮ ਕੌਰ
ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨਵਰਸਿਟੀ ਦੇ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਿਤ ਕੇ. ਐਮ. ਐੱਸ. ਕਾਲਜ ਆਫ ਆਈ. ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਐਮ. ਐੱਸ. ਰੰਧਾਵਾ ਐਗਰੀਕਲਚਰ ਵਿਭਾਗ ਦੇ ਫਾਈਨਲ ਯੀਅਰ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਗਾਈਡ ਲਾਈਨਜ ਅਨੁਸਾਰ ਆਪਣੀ ਤਿੰਨ ਹਫ਼ਤਿਆਂ ਦੀ ਟ੍ਰੇਨਿੰਗ ਖਾਨ ਮਸ਼ਰੂਮ ਫਾਰਮ ਅਤੇ ਟ੍ਰੇਨਿੰਗ ਸੈਂਟਰ , ਨੰਗਲ ਸਲਾਂਗਰੀ ਊਨਾ ਹਿਮਾਚਲ ਪ੍ਰਦੇਸ਼ ਵਿਖੇ ਲਗਾਈ। ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਕਾਲਜ ਵਿਚ ਜੋ ਬੀ. ਐੱਸ. ਸੀ. ਐਗਰੀਕਲਚਰ(ਚਾਰ ਸਾਲਾਂ) ਦੀ ਡਿਗਰੀ ਸਾਲ 2015-16 ਵਿੱਚ ਸ਼ੁਰੂ ਕੀਤੀ ਗਈ ਉਸਦਾ ਇਹ ਦੂਸਰਾ ਪਾਸ ਆਊਟ ਬੈਚ ਹੈ। ਪਿਛਲੇ ਸਾਲ ਦੇ ਪਾਸ ਆਊਟ ਸਾਰੇ ਵਿਦਿਆਰਥੀਆਂ ਦੀ ਪਲੇਸਮੈਂਟ ਹੋ ਗਈ ਹੈ। ਇਸ ਟ੍ਰੇਨਿੰਗ ਦੌਰਾਨ ਵਿਦਿਆਰਥੀਆਂ ਨੇ ਹਾਈ ਡਰੋਪੋਨਿਕ ਖੇਤੀ( ਆਧੁਨਿਕ ਖੇਤੀ) ਜਿਸ ਵਿਚ ਸ਼ਿਮਲਾ ਮਿਰਚ (ਕੇਪਸਿਕਮ) ਦੀਆਂ ਵੱਖ ਵੱਖ ਕਿਸਮਾਂ ਜਿਵੇਂ ਕਿ ਹਰੀ, ਲਾਲ ਅਤੇ ਪੀਲੀ ਕਿਸਮ ਦੀ ਆਧੁਨਿਕ ਤਰੀਕੇ ਨਾਲ ਕੀਤੀ ਜਾਣ ਵਾਲੀ ਖੇਤੀ ਦੀ ਜਾਣਕਾਰੀ ਲਈ ਅਤੇ ਮਸ਼ਰੂਮ ਦੀਆਂ ਵੱਖ ਵੱਖ ਕਿਸਮਾਂ ਦੀ ਖੇਤੀ ਦੀ ਜਾਣਕਾਰੀ ਅਤੇ ਟ੍ਰੇਨਿੰਗ 15 ਫਰਵਰੀ 2020 ਤੋਂ 06 ਮਾਰਚ 2020 ਤੱਕ ਲਈ। ਇਹ ਸਾਰੀ ਜਾਣਕਾਰੀ ਅਤੇ ਟ੍ਰੇਨਿੰਗ , ਟ੍ਰੇਨਿੰਗ ਸੈਂਟਰ ਦੇ ਸੀ. ਈ. ਓ. ਡਾ. ਯੂਸਫ਼ ਖਾਨ ਨੇ ਦਿੱਤੀ। ਇਸ ਟ੍ਰੇਨਿੰਗ ਦਾ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਨੂੰ ਬਣਾਉਣ ਵਿਚ ਭਰਪੂਰ ਫਾਇਦਾ ਮਿਲੇਗਾ। ਇਹਨਾਂ ਵਿਦਿਆਰਥੀਆਂ ਨੂੰ ਚੇਅਰਮੈਨ ਚੌ. ਕੁਮਾਰ ਸੈਣੀ ਅਤੇ ਡਾਇਰੈਕਟਰ ਮਾਨਵ ਸੈਣੀ ਵੱਲੋ ਟ੍ਰੇਨਿੰਗ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਚ. ਓ. ਡੀ. ਰਾਜੇਸ਼ ਕੁਮਾਰ, ਅੰਜਲੀ ਗੋਲਡੀ, ਸੁਮਨ ਕੁਮਾਰੀ , ਗੁਰਿੰਦਰਜੀਤ ਕੌਰ, ਰਣਵੀਰ ਸਿੰਘ, ਸੰਦੀਪ ਕੌਰ, ਰਮਨਦੀਪ ਕੌਰ, ਰਜਨੀ, ਗੁਰਪ੍ਰੀਤ ਕੌਰ ਅਤੇ ਮਨਿੰਦਰ ਸਿੰਘ ਆਦਿ ਹਾਜਰ ਸਨ।